Botal Karti Khali

Track 1 · from Saltanat

Botal Karti Khali

ਬੋਤਲ ਕਰਤੀ ਖਾਲੀ

Listen

Lyrics

ਤੇਰੀ ਜਦੋਂ ਗਿੱਧੇ ਵਿੱਚ ਝਾਂਜਰ ਛਣਕੇ
ਧੌਣ ਤੇ ਚਮਕੇ ਗਾਨੀ ਨੀ
ਹੱਥ ਹਿੱਕਾਂ ਤੇ ਧਰਕੇ ਖੜ੍ਹ ‘ਗੇ
ਜੋ ਸੀ ਦਿਲਾਂ ਦੇ ਜਾਨੀ ਨੀ
ਨੀ ਤੂੰ ਉੱਤੇ ਨਿਗਾਹ ਮਾਰ
ਸਾਰਾ ਆ ਗਿਆ ਬਾਜ਼ਾਰ
ਦੇਖ ਭਰਿਆ ਪਿਆ ਬਨੇਰਾ

ਅਸੀਂ ਬੋਤਲ ਕਰਤੀ ਖਾਲੀ ਨੀ
ਤੂੰ ਦੇਤਾ ਗਿੱਧੇ ਵਿੱਚ ਗੇੜਾ

ਉਹ ਪੰਜ ਲੱਖ ਦੇ ਜੇਵਰ ਤੇਰੇ
ਅੱਠ ਲੱਖ ਦੇ ਤੇਵਰ ਨੀ
ਦਿਲ ਸਾਡੇ ਨੂੰ ਕੀਲ ਕੇ ਲੈ ਗਿਆ
ਤੇਰਾ ਫੋਕ ਫਲੇਵਰ ਨੀ
ਸਾਡੀ ਕਾਹਦੀ ਲਾੜੀ ਅੱਖ
ਪੱਲੇ ਛੱਡਿਆ ਨੀ ਕੱਖ
ਹੁਣ ਜੀਅ ਨੀ ਲੱਗਦਾ ਮੇਰਾ

ਅਸੀਂ ਬੋਤਲ ਕਰਤੀ ਖਾਲੀ ਨੀ
ਤੂੰ ਦੇਤਾ ਗਿੱਧੇ ਵਿੱਚ ਗੇੜਾ

ਹਾਏ ਮੁਖੜੇ ਉੱਤੇ ਚੰਨ ਸੀ ਲਾਉਂਦਾ
ਕਾਲੇ ਰੰਗ ਦਾ ਸੂਟ ਕੂੜੇ
ਸ਼ਹਿਰ ਤੇਰੇ ਵਿੱਚ ਗਲੀ ਤੇਰੀ ਦਾ
ਪੱਕਾ ਬਣ ਗਿਆ ਰੂਟ ਕੂੜੇ
ਸੰਦੀਪ ਕੁਰੜ ਤੋਂ ਗੀਤ ਲਿਖਾ ਦੂੰ
ਤੂੰ ਆਖੇਂਗੀ ਜਿਹੜਾ

ਅਸੀਂ ਬੋਤਲ ਕਰਤੀ ਖਾਲੀ ਨੀ
ਤੂੰ ਦੇਤਾ ਗਿੱਧੇ ਵਿੱਚ ਗੇੜਾ

Tracklist

  1. Botal Karti Khali
  2. Mitran Cho Pind
  3. Mele Lutt Ke
  4. Tera Naa Vi

Credits

Singer
Gagan Ali
Songwriter
Sandeep Kurar
Composer
Sandeep Kurar
Music producer
Appu Beats